ਨਵਾਂਸ਼ਹਿਰ ਪੁਲਿਸ ਐਨਕਾਊਂਟਰ: ਵਰਮਾ ਕੁਲੈਕਸ਼ਨ ’ਤੇ ਫਾਇਰਿੰਗ ਕਰਨ ਵਾਲਾ ਇੱਕ ਦੋਸ਼ੀ ਕਾਬੂ, ਦੋ ਹੋਰ ਫਰਾਰ

 

28 ਦਸੰਬਰ ਨੂੰ ਨਵਾਂਸ਼ਹਿਰ ਸਥਿਤ ਮਸ਼ਹੂਰ ਵਰਮਾ ਕੁਲੈਕਸ਼ਨ ’ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਦੋਸ਼ੀਆਂ ਵਿੱਚੋਂ ਇੱਕ ਨੂੰ ਪੁਲਿਸ ਨੇ ਐਨਕਾਊਂਟਰ ਕਰਕੇ ਕਾਬੂ ਕਰ ਲਿਆ। ਇਹ ਮੁਕਾਬਲਾ ਪਿੰਡ ਕਰੀਹਾ ਨੇੜੇ ਨਹਿਰ ਕੰਢੇ ਵਾਪਰਿਆ। ਇਸ ਦੌਰਾਨ, ਇੱਕ ਦੋਸ਼ੀ, ਜਿਸਦੀ ਪਛਾਣ ਸੁਖਜਿੰਦਰ (ਜ਼ਿਲ੍ਹਾ ਜਲੰਧਰ) ਵਜੋਂ ਹੋਈ, ਦੀ ਲੱਤ ਵਿੱਚ ਗੋਲੀ ਲੱਗੀ। ਜ਼ਖ਼ਮੀ ਦੋਸ਼ੀ ਨੂੰ ਤੁਰੰਤ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜ਼ਿਲ੍ਹਾ ਨਵਾਂਸ਼ਹਿਰ ਦੇ ਐਸਐਸਪੀ ਤੁਸਾਰ ਗੁਪਤਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ 28 ਦਸੰਬਰ ਨੂੰ ਦੋ ਮੋਟਰਸਾਈਕਲਾਂ ’ਤੇ ਆਏ ਨੌਜਵਾਨਾਂ ਵੱਲੋਂ ਵਰਮਾ ਕੁਲੈਕਸ਼ਨ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਫਾਇਰ ਮਿਸ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਹਮਲਾਵਾਰ ਇਲਾਕੇ ਵਿੱਚ ਹੀ ਘੁੰਮ ਰਹੇ ਹਨ।

ਜਦੋਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀਆਂ ਨੇ ਪੁਲਿਸ ’ਤੇ ਗੋਲੀ ਚਲਾਈ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਦੋਸ਼ੀ ਜ਼ਖ਼ਮੀ ਹੋਇਆ। ਐਸਐਸਪੀ ਨੇ ਦੱਸਿਆ ਕਿ ਜ਼ਖ਼ਮੀ ਦੋਸ਼ੀ ਪਹਿਲਾਂ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ, ਜਿਵੇਂ ਕਿ ਕਪੂਰਥਲਾ ’ਚ ਪੈਟਰੋਲ ਪੰਪ ’ਤੇ ਲੁੱਟ ਅਤੇ ਜਲੰਧਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ’ਤੇ ਲੁੱਟ।

ਮਾਮਲੇ ਵਿੱਚ ਦੋ ਹੋਰ ਦੋਸ਼ੀ ਅਜੇ ਵੀ ਫਰਾਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਉਹ ਕਾਬੂ ਆ ਜਾਣਗੇ। ਵਰਮਾ ਕੁਲੈਕਸ਼ਨ ’ਤੇ ਫਾਇਰਿੰਗ ਦੀ ਪਿੱਛੇ ਦੀ ਮਨਸ਼ਾ ਦੀ ਪੁਸ਼ਟੀ ਦੋਸ਼ੀ ਦੀ ਪੁੱਛਗਿੱਛ ਤੋਂ ਬਾਅਦ ਹੋਵੇਗੀ।


 

Post a Comment

Previous Post Next Post