India Not Buy Russian Oil : 'ਭਾਰਤ ਹੁਣ ਰੂਸ ਤੋਂ ਨਹੀਂ ਖਰੀਦੇਗਾ ਤੇਲ', ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਦਾਅਵਾ


India Not Buy Russian Oil :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਦੇ ਸਬੰਧ ਵਿੱਚ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ।

ਟਰੰਪ ਨੇ ਕਿਹਾ ਕਿ ਮੈਂ ਖੁਸ਼ ਨਹੀਂ ਸੀ ਕਿ ਭਾਰਤ ਤੇਲ ਖਰੀਦ ਰਿਹਾ ਹੈ ਅਤੇ ਅੱਜ ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਅਮਰੀਕੀ ਰਾਸ਼ਟਰਪਤੀ ਨੇ ਇਸਨੂੰ ਰੂਸ ਨੂੰ ਆਰਥਿਕ ਤੌਰ 'ਤੇ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਵਿੱਚ ਇੱਕ 'ਵੱਡਾ ਕਦਮ' ਦੱਸਿਆ ਅਤੇ ਕਿਹਾ ਕਿ ਹੁਣ 'ਅਸੀਂ ਚੀਨ ਨੂੰ ਵੀ ਅਜਿਹਾ ਕਰਨ ਲਈ ਮਜਬੂਰ ਕਰਨ ਜਾ ਰਹੇ ਹਾਂ।


ਰੂਸ 'ਤੇ ਦਬਾਅ ਵਧਾ ਰਹੇ ਟਰੰਪ 

ਦੱਸ ਦਈਏ ਕਿ ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਯੂਕਰੇਨ ਵਿੱਚ ਜੰਗ ਨੂੰ ਰੋਕਣ ਲਈ ਰੂਸ 'ਤੇ ਆਰਥਿਕ ਨਾਕਾਬੰਦੀ ਲਗਾ ਰਿਹਾ ਹੈ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮਾਸਕੋ ਵਿਰੁੱਧ ਪਾਬੰਦੀਆਂ ਪ੍ਰਭਾਵਸ਼ਾਲੀ ਹੋਣ। ਰੂਸੀ ਤੇਲ ਖਰੀਦਣਾ ਬੰਦ ਕਰਨ ਦਾ ਵਾਅਦਾ ਵਿਸ਼ਵਵਿਆਪੀ ਊਰਜਾ ਕੂਟਨੀਤੀ ਵਿੱਚ ਇੱਕ ਵੱਡਾ ਮੋੜ ਹੋ ਸਕਦਾ ਹੈ। ਹਾਲਾਂਕਿ, ਨਵੀਂ ਦਿੱਲੀ ਨੇ ਅਜੇ ਤੱਕ ਟਰੰਪ ਦੇ ਰੂਸੀ ਤੇਲ ਖਰੀਦ ਨੂੰ ਰੋਕਣ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਦੋਸਤ 

ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਤੁਰੰਤ ਸ਼ਿਪਮੈਂਟ ਬੰਦ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਇੱਕ ਛੋਟੀ ਜਿਹੀ ਪ੍ਰਕਿਰਿਆ ਹੈ, ਪਰ ਇਹ ਜਲਦੀ ਹੀ ਪੂਰੀ ਹੋ ਜਾਵੇਗੀ। ਟਰੰਪ ਨੇ ਇਹ ਵੀ ਕਿਹਾ ਕਿ ਊਰਜਾ ਨੀਤੀ 'ਤੇ ਮਤਭੇਦਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਇੱਕ ਕਰੀਬੀ ਸਹਿਯੋਗੀ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਚੀਨ ਨਾਲ ਤਣਾਅ ਦੇ ਵਿਚਕਾਰ ਭਾਰਤ ਨੂੰ ਇੱਕ ਭਰੋਸੇਯੋਗ ਸਾਥੀ ਮੰਨਦੇ ਹਨ, ਤਾਂ ਟਰੰਪ ਨੇ ਕਿਹਾ, "ਉਹ ਮੇਰਾ ਦੋਸਤ ਹੈ। ਸਾਡਾ ਬਹੁਤ ਵਧੀਆ ਰਿਸ਼ਤਾ ਹੈ।

ਕਾਬਿਲੇਗੌਰ ਹੈ ਕਿ ਭਾਰਤ ਇਸ ਸਮੇਂ ਚੀਨ ਤੋਂ ਬਾਅਦ ਰੂਸੀ ਤੇਲ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਇਹ ਪਾਬੰਦੀ ਮਾਸਕੋ ਦੇ ਪ੍ਰਮੁੱਖ ਊਰਜਾ ਗਾਹਕਾਂ ਵਿੱਚੋਂ ਇੱਕ ਵਿੱਚ ਇੱਕ ਵੱਡੀ ਤਬਦੀਲੀ ਦਾ ਸੰਕੇਤ ਦੇਵੇਗੀ ਅਤੇ ਰੂਸੀ ਕੱਚਾ ਤੇਲ ਖਰੀਦਣ ਵਾਲੇ ਦੂਜੇ ਦੇਸ਼ਾਂ ਲਈ ਸਮੀਕਰਨ ਨੂੰ ਮੁੜ ਆਕਾਰ ਦੇ ਸਕਦੀ ਹੈ। ਇਸ ਦੌਰਾਨ, ਡੋਨਾਲਡ ਟਰੰਪ ਸਿਰਫ਼ ਬਹੁਪੱਖੀ ਪਾਬੰਦੀਆਂ 'ਤੇ ਨਿਰਭਰ ਕਰਨ ਦੀ ਬਜਾਏ ਰੂਸ 'ਤੇ ਦਬਾਅ ਪਾਉਣ ਲਈ ਦੁਵੱਲੇ ਸਬੰਧਾਂ ਦਾ ਲਾਭ ਉਠਾਉਣਾ ਚਾਹੁੰਦੇ ਹਨ। 


 

Post a Comment

Previous Post Next Post