ਮੋਹਾਲੀ : ਕਬੱਡੀ ਟੂਰਨਾਮੈਂਟ ਦੌਰਾਨ ਨੌਜਵਾਨ ‘ਤੇ ਫਾਇਰਿੰਗ, ਹਾਲਤ ਗੰਭੀਰ

 


ਮੁਹਾਲੀ ਦੇ ਸੋਹਾਣਾ ਇਲਾਕੇ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਦਹਿਸ਼ਤ ਮਚ ਗਈ, ਜਦੋਂ ਅਣਪਛਾਤੇ ਬਦਮਾਸ਼ਾਂ ਨੇ ਮੈਚ ਵਿਚਕਾਰ ਹੀ ਗੋਲੀਆਂ ਚਲਾਈਆਂ। ਘਟਨਾ ਦੇ ਮੌਕੇ ’ਤੇ ਬੋਲੈਰੋ ਗੱਡੀ ’ਚ ਸਵਾਰ ਬਦਮਾਸ਼ ਮੌਕੇ ’ਤੇ ਪਹੁੰਚੇ ਅਤੇ ਇੱਕ ਨੌਜਵਾਨ ’ਤੇ ਨਿਸ਼ਾਨਾ ਸਾਧ ਕੇ ਫਰਾਰ ਹੋ ਗਏ। ਫਾਇਰਿੰਗ ਦੌਰਾਨ ਨੌਜਵਾਨ ਨੂੰ ਗੋਲੀਆਂ ਲੱਗੀਆਂ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ, ਜ਼ਖ਼ਮੀ ਦੀ ਹਾਲਤ ਗੰਭੀਰ ਹੈ ਅਤੇ ਉਸ ਦਾ ਇਲਾਜ ਜਾਰੀ ਹੈ।

ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਸੀਸੀਟੀਵੀ ਫੁਟੇਜ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਬੋਲੈਰੋ ਸਵਾਰ ਹਮਲਾਵਰਾਂ ਦੀ ਭਾਲ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ। ਇਸ ਟੂਰਨਾਮੈਂਟ ਵਿੱਚ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਸ਼ਾਮਲ ਹੋਣ ਕਾਰਨ ਦਰਸ਼ਕਾਂ ਦੀ ਭਾਰੀ ਭੀੜ ਮੌਜੂਦ ਸੀ, ਜਿਸ ਨਾਲ ਫਾਇਰਿੰਗ ਦੀ ਘਟਨਾ ਨੇ ਮੈਦਾਨ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।


 

Post a Comment

أحدث أقدم